ato logo
Search Suggestion:

ਰੁਜ਼ਗਾਰਦਾਤਾਵਾਂ ਲਈ ਸਟੈਪਲਡ ਸੁਪਰ ਫੰਡ

Last updated 20 December 2021

1 ਨਵੰਬਰ 2021 ਤੋਂ, ਜੇਕਰ ਤੁਹਾਡੇ ਕੋਲ ਨਵੇਂ ਕਰਮਚਾਰੀ ਨੌਕਰੀ ਸ਼ੁਰੂ ਹੁੰਦੇ ਹਨ ਅਤੇ ਉਹ ਸੁਪਰ ਫੰਡ ਨਹੀਂ ਚੁਣਦੇ ਹਨ, ਤਾਂ ਤੁਹਾਡੇ ਕੋਲ 'ਫੰਡ ਦੀ ਚੋਣ' ਨਿਯਮਾਂ ਦੀ ਪਾਲਣਾ ਕਰਨ ਲਈ ਇੱਕ ਵਾਧੂ ਉਪਾਅ ਹੋ ਸਕਦਾ ਹੈ। ਤੁਹਾਨੂੰ ਸਾਡੇ ਤੋਂ ਉਹਨਾਂ ਦੇ ‘ਸਟੈਪਲਡ ਸੁਪਰ ਫੰਡ’ ਵੇਰਵਿਆਂ ਨੂੰ ਲੈਣ ਲਈ ਬੇਨਤੀ ਕਰਨ ਦੀ ਲੋੜ ਹੋ ਸਕਦੀ ਹੈ।

ਤੁਹਾਨੂੰ ਜੋ ਜਾਣਨ ਦੀ ਲੋੜ ਹੈ ਉਸ ਦੇ ਸੰਖੇਪ ਲਈ, ਸਾਡੀ Stapled super funds Reference guide for employers (PDF, 406KB)This link will download a file (ਅੰਗਰੇਜ਼ੀ ਵਿੱਚ) ਨੂੰ ਡਾਊਨਲੋਡ ਕਰੋ।

ਇਸ ਪੇਜ 'ਤੇ

ਸਟੈਪਲਡ ਸੁਪਰ ਫੰਡ

ਸਟੈਪਲਡ ਸੁਪਰ ਫੰਡ ਇੱਕ ਮੌਜੂਦਾ ਸੁਪਰ ਖਾਤਾ ਹੁੰਦਾ ਹੈ, ਜੋ ਕਿਸੇ ਵਿਅਕਤੀਗਤ ਕਰਮਚਾਰੀ ਨਾਲ ਜੁੜਿਆ ਹੁੰਦਾ ਹੈ, ਜਾਂ 'ਸਟੈਪਲਡ' ਹੁੰਦਾ ਹੈ, ਇਸ ਲਈ ਇਹ ਉਹਨਾਂ ਦੇ ਨੌਕਰੀਆਂ ਬਦਲਦਣ ਦੇ ਨਾਲ-ਨਾਲ ਉਨ੍ਹਾਂ ਨਾਲ ਬਣਿਆ ਰਹਿੰਦਾ ਹੈ। ਇਸ ਦਾ ਉਦੇਸ਼ ਖਾਤੇ ਦੀਆਂ ਫੀਸਾਂ ਨੂੰ ਘਟਾਉਣਾ, ਅਤੇ ਹਰ ਵਾਰ ਜਦੋਂ ਕੋਈ ਕਰਮਚਾਰੀ ਨਵੀਂ ਨੌਕਰੀ ਸ਼ੁਰੂ ਕਰਦਾ ਹੈ ਤਾਂ ਨਵੇਂ ਸੁਪਰ ਖਾਤੇ ਖੋਲ੍ਹੇ ਜਾਣ ਤੋਂ ਬਚਣਾ ਹੈ। ਜੇਕਰ ਤੁਸੀਂ 'ਸੁਪਰ ਫੰਡ ਦੀ ਚੋਣ' ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਹੋ, ਤਾਂ ਵਾਧੂ ਜੁਰਮਾਨੇ ਲਾਗੂ ਹੋ ਸਕਦੇ ਹਨ।

ਸਾਡੇ ਕੋਲ ਇੱਕ ਵੈਬਕਾਸਟ ਹੈ ਜੋ ਤੁਹਾਨੂੰ ਉਨ੍ਹਾਂ ਤਬਦੀਲੀਆਂ ਅਤੇ ਉਨ੍ਹਾਂ ਕਦਮਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਆਪਣੇ ਕਰਮਚਾਰੀਆਂ ਦੇ ਸਟੈਪਲਡ ਸੁਪਰ ਫੰਡਾਂ ਦੀ ਬੇਨਤੀ ਕਰਨ ਲਈ ਚੁੱਕਣ ਦੀ ਲੋੜ ਪਵੇਗੀ।

Media: Your Future Your Super – Employer Webcast

http://tv.ato.gov.au/ato-tv/media?v=nixx79jdk81466External Link (Duration: 24:56)

ਸਟੈਪਲਡ ਸੁਪਰ ਫੰਡ ਵੇਰਵਿਆਂ ਲਈ ਕਦੋਂ ਬੇਨਤੀ ਕਰਨੀ ਹੈ

ਤੁਹਾਨੂੰ 1 ਨਵੰਬਰ 2021 ਨੂੰ ਜਾਂ ਇਸ ਤੋਂ ਬਾਅਦ ਨੌਕਰੀ ਸ਼ੁਰੂ ਕਰਨ ਵਾਲੇ ਨਵੇਂ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਹੋਵੇਗੀ, ਜਦੋਂ:

  • ਤੁਹਾਨੂੰ ਉਸ ਕਰਮਚਾਰੀ ਲਈ ਸੁਪਰ ਗਾਰੰਟੀ ਭੁਗਤਾਨ ਕਰਨ ਦੀ ਲੋੜ ਹੋਵੇਗੀ
  • ਉਹ ਸੁਪਰ ਫੰਡ ਚੁਣਨ ਦੇ ਯੋਗ ਹੁੰਦੇ ਹਨ, ਪਰ ਚੁਣਦੇ ਨਹੀਂ ਹਨ। ਇਸ ਵਿੱਚ ਉਹ ਠੇਕੇਦਾਰ ਸ਼ਾਮਲ ਹਨ ਜਿਨ੍ਹਾਂ ਨੂੰ ਤੁਸੀਂ ਮੁੱਖ ਤੌਰ 'ਤੇ ਉਨ੍ਹਾਂ ਦੀ ਮਜ਼ਦੂਰੀ ਲਈ ਭੁਗਤਾਨ ਕਰਦੇ ਹੋ ਅਤੇ ਜੋ ਸੁਪਰ ਗਾਰੰਟੀ ਉਦੇਸ਼ਾਂ ਲਈ ਕਰਮਚਾਰੀ ਹਨ।

ਤੁਹਾਨੂੰ ਉਨ੍ਹਾਂ ਕੁੱਝ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਹੋ ਸਕਦੀ ਹੈ ਜੋ ਆਪਣਾ ਸੁਪਰ ਫੰਡ ਚੁਣਨ ਦੇ ਯੋਗ ਨਹੀਂ ਹਨ।

ਇਸ ਵਿੱਚ ਉਹ ਕਰਮਚਾਰੀ ਸ਼ਾਮਲ ਹਨ ਜੋ:

  • ਅਸਥਾਈ ਨਿਵਾਸੀ ਹਨ
  • 1 ਜਨਵਰੀ 2021 ਤੋਂ ਪਹਿਲਾਂ ਕੀਤੇ ਗਏ ਕਿਸੇ ਐਂਟਰਪ੍ਰਾਈਜ਼ ਸਮਝੌਤੇ ਜਾਂ ਕਾਰਜ ਸਥਾਨ ਦੇ ਫੈਸਲੇ ਦੁਆਰਾ ਸ਼ਾਮਿਲ ਕੀਤੇ ਗਏ ਹਨ।

ਉਹਨਾਂ ਕਰਮਚਾਰੀਆਂ ਲਈ ਜਿਨ੍ਹਾਂ ਨੇ 1 ਨਵੰਬਰ 2021 ਨੂੰ ਜਾਂ ਇਸ ਤੋਂ ਬਾਅਦ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਤੁਹਾਨੂੰ ਆਪਣੇ 'ਸੁਪਰ ਫੰਡ ਦੀ ਚੋਣ' ਪ੍ਰਦਾਨ ਨਹੀਂ ਕੀਤੀ ਹੈ, ਤੁਹਾਨੂੰ ਉਹਨਾਂ ਲਈ ਇਹਨਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ:

  • ਕਰਮਚਾਰੀ ਦੇ ਸਟੈਪਲਡ ਸੁਪਰ ਫੰਡ, ਜਾਂ
  • ਤੁਹਾਡੇ ਰੁਜ਼ਗਾਰਦਾਤਾ ਦੁਆਰਾ ਨਾਮਜ਼ਦ ਖਾਤੇ ਵਿੱਚ (ਜੇ ATO ਤੁਹਾਨੂੰ ਸਲਾਹ ਦਿੰਦਾ ਹੈ ਕਿ ਉਹਨਾਂ ਕੋਲ ਸਟੈਪਲਡ ਸੁਪਰ ਫੰਡ ਨਹੀਂ ਹੈ)।

ਹਾਲਾਂਕਿ, ਇੱਕ ਵਾਰ ਜਦੋਂ ਕੋਈ ਕਰਮਚਾਰੀ ਤੁਹਾਨੂੰ ਸੁਪਰ ਫੰਡ ਦੀ ਆਪਣੀ ਪਸੰਦ ਦੱਸ ਦਿੰਦਾ ਹੈ, ਤਾਂ ਤੁਹਾਡੇ ਕੋਲ ਉਸ ਫੰਡ ਵਿੱਚ ਯੋਗਦਾਨਾਂ ਦਾ ਭੁਗਤਾਨ ਸ਼ੁਰੂ ਕਰਨ ਲਈ 2 ਮਹੀਨੇ ਹੁੰਦੇ ਹਨ।

ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਲਈ ਕਦਮ

ਇਸ ਤੋਂ ਪਹਿਲਾਂ ਕਿ ਤੁਸੀਂ ATO online services ਦੀ ਵਰਤੋਂ ਕਰਦੇ ਹੋਏ ਸਾਡੇ ਤੋਂ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰ ਸਕੋ, ਤੁਹਾਨੂੰ ਸਾਰੇ ਯੋਗ ਕਰਮਚਾਰੀਆਂ ਨੂੰ ਸੁਪਰ ਫੰਡ ਦੀ ਚੋਣ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਕੋਈ ਜਵਾਬ ਦੇ ਸਕੀਏ, ਸਾਨੂੰ ਇਹ ਪੁਸ਼ਟੀ ਕਰਨ ਯੋਗ ਹੋਣ ਦੀ ਲੋੜ ਹੋਵੇਗੀ ਕਿ ਰੁਜ਼ਗਾਰ ਸੰਬੰਧ ਮੌਜੂਦ ਹੈ। ਉਨ੍ਹਾਂ ਬੇਨਤੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ ਜੋ ਤੁਸੀਂ ਕਰ ਸਕਦੇ ਹੋ।

ਇਸ ਭਾਗ ਵਿੱਚ

ਆਪਣੇ ਕਰਮਚਾਰੀਆਂ ਨੂੰ ਸੁਪਰ ਫੰਡ ਦੀ ਚੋਣ ਕਰਨ ਦੀ ਪੇਸ਼ਕਸ਼ ਕਰੋ

ਤੁਹਾਨੂੰ ਆਪਣੇ ਯੋਗ ਕਰਮਚਾਰੀਆਂ ਨੂੰ ਸੁਪਰ ਫੰਡ ਦੀ ਚੋਣ ਕਰਨ ਦੀ ਪੇਸ਼ਕਸ਼ ਕਰਨ ਦੀ ਲੋੜ ਹੈ, ਜਿਸ ਵਿੱਚ ਠੇਕੇਦਾਰ ਵੀ ਸ਼ਾਮਲ ਹਨ ਜੋ ਸੇਵਾਮੁਕਤੀ ਦੇ ਉਦੇਸ਼ਾਂ ਲਈ ਕਰਮਚਾਰੀ ਹਨ, ਅਤੇ ਤੁਹਾਨੂੰ ਉਹਨਾਂ ਦੁਆਰਾ ਦੱਸੇ ਗਏ ਖਾਤੇ ਵਿੱਚ ਉਨ੍ਹਾਂ ਦੇ ਸੁਪਰ ਦਾ ਭੁਗਤਾਨ ਕਰਨਾ ਚਾਹੀਦਾ ਹੈ। ਜ਼ਿਆਦਾਤਰ ਕਰਮਚਾਰੀ ਇਹ ਚੁਣਨ ਲਈ ਹੱਕਦਾਰ ਹੁੰਦੇ ਹਨ ਕਿ ਉਹਨਾਂ ਦਾ ਸੁਪਰ ਕਿਸ ਫੰਡ ਵਿੱਚ ਜਾਂਦਾ ਹੈ। ਉਹ ਅਜਿਹਾ ਸੁਪਰ ਖਾਤਾ ਚੁਣ ਸਕਦੇ ਹਨ ਜੋ ਉਹਨਾਂ ਕੋਲ ਪਹਿਲਾਂ ਤੋਂ ਹੀ ਮੌਜ਼ੂਦ ਹੈ ਜਾਂ ਤੁਹਾਡਾ ਡਿਫੌਲਟ ਫੰਡ ਚੁਣ ਸਕਦੇ ਹਨ।

ਤੁਹਾਡੀਆਂ ਸੁਪਰ ਭਰਨ ਦੀਆਂ ਜ਼ਿੰਮੇਵਾਰੀਆਂ ਦੇ ਇਸ ਕਦਮ ਵਿੱਚ ਕੋਈ ਬਦਲਾਅ ਨਹੀਂ ਹੈ। ਜੇਕਰ ਤੁਹਾਡੇ ਕਰਮਚਾਰੀ ਨੇ ਸੁਪਰ ਫੰਡ ਦੀ ਚੋਣ ਕੀਤੀ ਹੈ, ਤਾਂ ਤੁਸੀਂ ਉਹਨਾਂ ਦੇ ਚੁਣੇ ਹੋਏ ਫੰਡ ਵਿੱਚ ਸੁਪਰ ਯੋਗਦਾਨ ਦਾ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਡਾ ਕਰਮਚਾਰੀ ਕੋਈ ਸੁਪਰ ਫੰਡ ਨਹੀਂ ਚੁਣਦਾ ਹੈ, ਤਾਂ ਜ਼ਿਆਦਾਤਰ ਸਥਿਤੀਆਂ ਵਿੱਚ ਤੁਹਾਨੂੰ ਸਟੈਪਲਡ ਸੁਪਰ ਫੰਡ ਲਈ ਬੇਨਤੀ ਕਰਨ ਦੀ ਲੋੜ ਹੁੰਦੀ ਹੈ।

ਤੁਸੀਂ ਆਪਣੇ ਕਰਮਚਾਰੀਆਂ ਨੂੰ ਸੁਪਰ ਬਾਰੇ ਸਿਫ਼ਾਰਸ਼ਾਂ ਜਾਂ ਸਲਾਹ ਨਹੀਂ ਦੇ ਸਕਦੇ ਹੋ, ਜਦੋਂ ਤੱਕ ਤੁਸੀਂ ਵਿੱਤੀ ਸਲਾਹ ਪ੍ਰਦਾਨ ਕਰਨ ਲਈ Australian Securities & Investments Commission (ASIC) ਦੁਆਰਾ ਲਾਇਸੰਸਸ਼ੁਦਾ ਨਹੀਂ ਹੋ। ਆਪਣੇ ਕਰਮਚਾਰੀਆਂ ਨੂੰ ਜਾਣਕਾਰੀ ਅਤੇ ਸਲਾਹ ਦੇਣਾ ਬਾਰੇ ਦੇਖੋ ਜਾਂ ASIC ਦੇ Communicating with employees about choice of superannuation fund: What you can and cannot do External Link ਇਸ ਬਾਰੇ ਹੋਰ ਜਾਣਕਾਰੀ ਲਈ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ ਸੁਪਰ ਸੁਪਰਐਨੁਏਸ਼ਨ ਚੋਣਾਂ ਬਾਰੇ ਆਪਣੇ ਕਰਮਚਾਰੀਆਂ ਨਾਲ ਕਿਵੇਂ ਗੱਲਬਾਤ ਕਰ ਸਕਦੇ ਹੋ।

ATO online services ਅਤੇ ਐਕਸੈਸ ਮੈਨੇਜਰ ਅਗਿਆਵਾਂ ਦੀ ਜਾਂਚ ਕਰੋ

ਤੁਸੀਂ ਜਾਂ ਤੁਹਾਡੇ ਅਧਿਕਾਰਤ ਨੁਮਾਇੰਦੇ ATO online services ਦੀ ਵਰਤੋਂ ਕਰਕੇ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰ ਸਕਦੇ ਹੋ। ATO online services ਵਿੱਚ ਆਪਣੇ ਅਧਿਕਾਰਤ ਨੁਮਾਇੰਦਿਆਂ ਦੇ ਪਹੁੰਚ ਪੱਧਰਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਨੂੰ ਅੱਪਡੇਟ ਕਰੋ ਤਾਂ ਕਿ:

  • ਉਹਨਾਂ ਕੋਲ ਜਾਂ ਤਾਂ ATO online services ਵਿੱਚ ਪੂਰੀ ਪਹੁੰਚ ਹੈ, ਜਾਂ Employee Commencement Form (ਕਰਮਚਾਰੀ ਸ਼ੁਰੂਆਤ ਫਾਰਮ) ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਦੀ ਆਗਿਆ ਸਮੇਤ ਚੋਣਵੀਂ ਕਿਸਮ ਦੀ ਪਹੁੰਚ ਹੈ।
  • ਤੁਹਾਡੇ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਉਹਨਾਂ ਦੀ 'Employee Commencement Form' (ਕਰਮਚਾਰੀ ਸ਼ੁਰੂਆਤ ਫਾਰਮ) ਆਗਿਆ ਹਟਾ ਦਿੱਤੀ ਜਾਂਦੀ ਹੈ ਜਦੋਂ ਇਸਦੀ ਲੋੜ ਨਹੀਂ ਰਹਿੰਦੀ ਹੈ।

ਏਜੰਟਾਂ ਲਈ ਔਨਲਾਈਨ ਸੇਵਾਵਾਂ ਰਾਹੀਂ ਟੈਕਸ ਪ੍ਰੈਕਟੀਸ਼ਨਰ ਵੀ ਤੁਹਾਡੇ ਵਲੋਂਂ ਬੇਨਤੀ ਕਰਨ ਦੇ ਯੋਗ ਹਨ।

ਰੁਜ਼ਗਾਰ ਸੰਬੰਧ ਸਥਾਪਤ ਕਰੋ

ਤੁਸੀਂ Tax file number declaration (ਟੈਕਸ ਫਾਈਲ ਨੰਬਰ ਘੋਸ਼ਣਾ) ਜਾਂ Single Touch Payroll (STP) ਪੇਅ ਇਵੈਂਟ, ਜਮ੍ਹਾਂ ਕਰਾਉਣ ਤੋਂ ਬਾਅਦ ਆਪਣੇ ਕਰਮਚਾਰੀ ਦੇ ਸਟੈਪਲਡ ਸੁਪਰ ਫੰਡ ਵੇਰਵਿਆਂ ਲਈ ਬੇਨਤੀ ਕਰਨ ਦੇ ਯੋਗ ਹੋਵੋਗੇ ਜੋ ਇਹ ਦਰਸਾਉਂਦਾ ਹੈ ਕਿ ਤੁਹਾਡਾ ਤੁਹਾਡੇ ਕਰਮਚਾਰੀ ਨਾਲ ਕੋਈ ਰੁਜ਼ਗਾਰ ਸੰਬੰਧ ਜਾਂ ਲਿੰਕ ਹੈ।

ਇਸ ਸ਼ਰਤ ਦਾ ਮਤਲਬ ਤੁਹਾਡੀਆਂ ਮੌਜੂਦਾ ਔਨਬੋਰਡਿੰਗ (ਨੌਕਰੀ 'ਤੇ ਰੱਖਣ ਦੀਆਂ) ਲੋੜਾਂ ਵਿੱਚ ਬਦਲਾਅ ਹੋ ਸਕਦਾ ਹੈ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਇਹ ਲਿੰਕ ਤੁਹਾਡੇ ਸੁਪਰ ਗਾਰੰਟੀ ਯੋਗਦਾਨਾਂ ਦੇ ਬਕਾਇਆ ਹੋਣ ਤੋਂ ਪਹਿਲਾਂ ਬੇਨਤੀ ਕਰਨ ਲਈ ਸਮੇਂ ਸਿਰ ਉਪਲਬਧ ਹੈ।

ਤੁਹਾਡਾ ਕਰਮਚਾਰੀ ਆਪਣਾ ਟੈਕਸ ਫਾਈਲ ਨੰਬਰ (TFN) ਘੋਸ਼ਣਾ ਇਸ ਰਾਹੀਂ ਪੂਰੀ ਕਰ ਸਕਦਾ ਹੈ:

  • myGov ਰਾਹੀਂ ਆਪਣੇ ATO ਔਨਲਾਈਨ ਖਾਤੇ ਵਿੱਚ 'New employee commencement' (ਨਵੇਂ ਕਰਮਚਾਰੀ ਦੀ ਸ਼ੁਰੂਆਤ) ਫਾਰਮ ਭਰ ਕੇ ਅਤੇ ਤੁਹਾਨੂੰ ਇਸਦੀ ਇੱਕ ਕਾਪੀ ਪ੍ਰਦਾਨ ਕਰ ਸਕਦਾ ਹੈ; ਜਾਂ
  • ਤੁਹਾਨੂੰ ਕਾਗਜ਼ੀ ਫਾਰਮ ਪ੍ਰਦਾਨ ਕਰ ਸਕਦਾ ਹੈ।

STP ਪੇਅ ਇਵੈਂਟ ਇੱਕ ਫਾਈਲ ਹੈ ਜੋ STP-ਸਮਰਥਿਤ ਸੌਫਟਵੇਅਰ ਜਾਂ ਹੱਲ ਦੁਆਰਾ ਤਿਆਰ ਕੀਤੀ ਜਾਂਦੀ ਹੈ। ਇਹ ਫ਼ਾਈਲ ਲਾਜ਼ਮੀ ਤੌਰ 'ਤੇ ਸਾਡੇ ਕੋਲ ਉਸ ਤਾਰੀਖ਼ ਨੂੰ, ਜਾਂ ਉਸ ਤਾਰੀਖ ਤੋਂ ਪਹਿਲਾਂ ਦਰਜ ਕੀਤੀ ਜਾਣੀ ਚਾਹੀਦੀ ਹੈ, ਜਦੋਂ ਤੁਸੀਂ ਆਪਣੇ ਕਰਮਚਾਰੀ ਨੂੰ ਭੁਗਤਾਨ ਕਰਦੇ ਹੋ ਜੋ ਕਿ PAYG withholding (ਤਨਖ਼ਾਹ ਰੋਕ ਕੇ ਰੱਖਣਾ) ਦੇ ਅਧੀਨ ਹੈ।

ਅਜਿਹੇ ਵੀ ਹਾਲਾਤ ਹੋ ਸਕਦੇ ਹਨ ਜਿੱਥੇ ਤੁਸੀਂ ਸਾਡੇ ਤੋਂ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਤੋਂ ਪਹਿਲਾਂ ਕੋਈ ਰੁਜ਼ਗਾਰ ਸਬੰਧ ਜਾਂ ਲਿੰਕ ਸਥਾਪਤ ਕਰਨ ਦੇ ਯੋਗ ਨਹੀਂ ਹੋਵੋਗੇ। ਅਸੀਂ ਅਜਿਹੇ ਕਈ ਹਾਲਾਤਾਂ ਅਤੇ ਇਸ ਗੱਲ ਦੀ ਦੀ ਪਛਾਣ ਕੀਤੀ ਹੈ ਕਿ ਇਸ ਵਿਚ ਤੁਹਾਨੂੰ ਕੀ ਕਰਨ ਦੀ ਲੋੜ ਹੋਵੇਗੀ। ਇਹ ਹਰੇਕ ਰੁਜ਼ਗਾਰਦਾਤਾ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਕਾਰੋਬਾਰੀ ਅਭਿਆਸਾਂ ਦੇ ਅੰਦਰ ਸਭ ਤੋਂ ਵਧੀਆ ਵਿਕਲਪ ਨਿਰਧਾਰਤ ਕਰੇ।

ਸੁਪਰ ਗਾਰੰਟੀ ਯੋਗਦਾਨਾਂ ਦੇ ਹੱਕਦਾਰ ਠੇਕੇਦਾਰਾਂ ਨੂੰ ਰੁਜ਼ਗਾਰ ਦੇਣਾ

Single Touch Payroll (STP) ਪੜਾਅ 1 ਦੇ ਤਹਿਤ, ਠੇਕੇਦਾਰਾਂ ਨੂੰ ਰਿਪੋਰਟ ਕਰਨਾ ਲਾਜ਼ਮੀ ਨਹੀਂ ਹੈ। ਹੋ ਸਕਦਾ ਹੈ ਕਿ ਤੁਹਾਡੇ ਠੇਕੇਦਾਰਾਂ ਨੂੰ ਤੁਹਾਡੇ STP ਪੇਅ ਇਵੈਂਟ ਵਿੱਚ ਸ਼ਾਮਲ ਨਾ ਕੀਤਾ ਗਿਆ ਹੋਵੇ, ਜਿਸਦਾ ਮਤਲਬ ਹੈ ਕਿ ਸਾਡੇ ਸਿਸਟਮ ਵਿੱਚ ਤੁਹਾਡਾ ਉਹਨਾਂ ਨਾਲ ਕੋਈ ਰੁਜ਼ਗਾਰ ਸੰਬੰਧ ਨਹੀਂ ਹੋਵੇਗਾ।

ਤੁਹਾਨੂੰ ATO online services ਵਿੱਚ ਸੁਰੱਖਿਅਤ ਮੇਲ ਫੰਕਸ਼ਨ ਦੀ ਵਰਤੋਂ ਕਰਦੇ ਹੋਏ ਕਿਸੇ ਠੇਕੇਦਾਰ ਦੇ ਸਟੈਪਲਡ ਸੁਪਰ ਫੰਡ ਵੇਰਵਿਆਂ ਲਈ ਬੇਨਤੀ ਕਰਨ ਦੀ ਲੋੜ ਹੋਵੇਗੀ।

ਜਦੋਂ ਤੁਸੀਂ ਬੇਨਤੀ ਜਮ੍ਹਾਂ ਕਰਦੇ ਹੋ, ਤਾਂ ਤੁਹਾਨੂੰ ਇਹ ਸ਼ਾਮਲ ਕਰਨ ਦੀ ਲੋੜ ਹੋਵੇਗੀ:

  • ਵਿਸ਼ਾ: ਸੁਪਰਐਨੁਏਸ਼ਨ
  • ਵਿਸ਼ਾ: ਹੋਰ
  • ਵਿਆਖਿਆ: ‘Stapled super fund request for contractor’ (ਠੇਕੇਦਾਰ ਲਈ ਸਟੈਪਲਡ ਸੁਪਰ ਫੰਡ ਦੀ ਬੇਨਤੀ') ਦਾ ਹਵਾਲਾ ਸ਼ਾਮਲ ਕਰੋ
  • ਇਕਰਾਰਨਾਮੇ ਦੇ ਪ੍ਰਬੰਧ ਲਈ ਦੋਵਾਂ ਧਿਰਾਂ ਦੁਆਰਾ ਦਸਤਖ਼ਤ ਕੀਤੇ ਗਏ ਲਿਖਤੀ ਇਕਰਾਰਨਾਮੇ
  • ਭਰਿਆ ਹੋਇਆ ਅਤੇ ਦਸਤਖ਼ਤ ਕੀਤਾ ਹੋਇਆ Contractor stapled super fund request form (ਠੇਕੇਦਾਰ ਸਟੈਪਲਡ ਸੁਪਰ ਫੰਡ ਬੇਨਤੀ ਫਾਰਮ)

ਅਧੂਰੀ ਕਰਮਚਾਰੀ ਜਾਣਕਾਰੀ

ਕਦੇ-ਕਦੇ ਤੁਹਾਡੇ ਕੋਲ STP ਪੇਅ ਇਵੈਂਟ ਚਲਾਉਣ ਲਈ ਤੁਹਾਡੇ ਕਰਮਚਾਰੀ ਵਲੋਂ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਹੁੰਦੀ ਹੈ, ਜਿਵੇਂ ਕਿ:

  • ਕੋਈ TFN ਘੋਸ਼ਣਾ ਪ੍ਰਾਪਤ ਨਹੀਂ ਹੋਈ ਹੈ
  • ਤੁਹਾਡਾ ਪੇਰੋਲ ਸੌਫਟਵੇਅਰ ਤੁਹਾਨੂੰ ਸੁਪਰ ਵੇਰਵਿਆਂ ਤੋਂ ਬਿਨਾਂ ਪੇਅ ਇਵੈਂਟ ਦਰਜ ਕਰਨ ਦੀ ਆਗਿਆ ਨਹੀਂ ਦੇਵੇਗਾ।

ਅਸੀਂ ਇਸ ਸਥਿਤੀ ਵਿੱਚ ਫੰਡ ਦੀ ਚੋਣ ਨਿਯਮਾਂ ਨੂੰ ਪੂਰਾ ਕਰਨ ਵਿੱਚ ਰੁਜ਼ਗਾਰਦਾਤਾਵਾਂ ਦੀ ਮੱਦਦ ਕਰਨ ਲਈ Fair Work Ombudsman(ਫੇਅਰ ਵਰਕ ਓਮਬਡਸਮੈਨ) ਨਾਲ ਮਿਲਕੇ ਕੰਮ ਕੀਤਾ ਹੈ।

ਜੇਕਰ ਤੁਹਾਡਾ ਪੇਰੋਲ ਸੌਫਟਵੇਅਰ:

  • ਤੁਹਾਨੂੰ ਪਹਿਲੀ ਪੇਅ-ਸਲਿੱਪ (ਤਨਖ਼ਾਹ-ਰਸੀਦ) ਲਈ ਸੁਪਰ ਫੰਡ ਦੀ ਜਾਣਕਾਰੀ ਖ਼ਾਲੀ ਛੱਡਣ ਦੀ ਆਗਿਆ ਦਿੰਦਾ ਹੈ, ਤਾਂ ਤੁਸੀਂ ਅਜਿਹਾ ਕਰ ਸਕਦੇ ਹੋ ਅਤੇ ਆਪਣਾ ਪੇਅ ਇਵੈਂਟ ਜਮ੍ਹਾ ਕਰ ਸਕਦੇ ਹੋ।
  • ਚਾਹੁੰਦਾ ਹੈ ਕਿ ਤੁਸੀਂ ਸੁਪਰ ਫੰਡ ਦੀ ਜਾਣਕਾਰੀ ਸ਼ਾਮਲ ਕਰੋ, ਤਾਂ ਤੁਹਾਨੂੰ ਉਸ ਫੰਡ ਦੇ ਨਾਮ ਵਾਲੇ ਡੱਬੇ ਵਿੱਚ ਵੇਰਵੇ ਭਰਨੇ ਚਾਹੀਦੇ ਹਨ ਜੋ ਇਹ ਦਰਸਾਉਂਦਾ ਹੈ ਕਿ ਇਹ ਸਟੈਪਲਡ ਸੁਪਰ ਫੰਡ ਬੇਨਤੀ ਬਕਾਇਆ ਹੈ (ਉਦਾਹਰਨ ਲਈ 'ਪੈਂਡਿੰਗ ਸਟੈਪਲਡ ਸੁਪਰ ਫੰਡ ਬੇਨਤੀ')।

ਤੁਹਾਨੂੰ ਅਜੇ ਵੀ ਉਸ ਸੁਪਰ ਗਾਰੰਟੀ ਯੋਗਦਾਨ ਦੀ ਰਕਮ ਭਰਨੀ ਚਾਹੀਦੀ ਹੈ ਜਿਸ ਦਾ ਭੁਗਤਾਨ ਤੁਸੀਂ ਇਸ ਮਿਆਦ ਲਈ ਕਰਨ ਦੇ ਜਵਾਬਦੇਹ ਹੋ।

ਇਹ ਰੁਜ਼ਗਾਰਦਾਤਾ ਸੰਬੰਧ ਲਿੰਕ ਸਥਾਪਤ ਕਰੇਗਾ ਤਾਂ ਜੋ ਤੁਸੀਂ ਸਟੈਪਲਡ ਸੁਪਰ ਫੰਡ ਲਈ ਬੇਨਤੀ ਕਰ ਸਕੋ।

ਇੱਕ ਵਾਰ ਜਦੋਂ ਤੁਹਾਡੇ ਕੋਲ ਸਟੈਪਲਡ ਸੁਪਰ ਫੰਡ ਵੇਰਵੇ ਆ ਜਾਂਦੇ ਹਨ, ਤਾਂ ਤੁਰੰਤ ਅਪਡੇਟ ਕਰੋ ਅਤੇ ਆਪਣੇ ਕਰਮਚਾਰੀ ਦੀ ਪੇਅ-ਸਲਿੱਪ (ਤਨਖ਼ਾਹ-ਰਸੀਦ) ਨੂੰ ਦੁਬਾਰਾ ਜਾਰੀ ਕਰੋ। ਇਹ ਉਸ ਸੁਪਰ ਫੰਡ ਦੇ ਨਾਮ (ਜਾਂ ਨਾਮ ਅਤੇ ਨੰਬਰ) ਦਾ ਸਹੀ ਵੇਰਵਾ ਪ੍ਰਦਾਨ ਕਰੇਗਾ ਜਿਸ ਵਿੱਚ ਤੁਸੀਂ ਯੋਗਦਾਨ ਪਾ ਰਹੇ ਹੋ।

ATO online services ਵਿੱਚ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰੋ

ਸਟੈਪਲਡ ਸੁਪਰ ਫੰਡ ਦੀ ਬੇਨਤੀ ਕਰਨ ਲਈ, ਤੁਹਾਨੂੰ, ਜਾਂ ਤੁਹਾਡੇ ਅਧਿਕਾਰਤ ਨੁਮਾਇੰਦੇ ਨੂੰ ਇਹ ਕਰਨ ਦੀ ਲੋੜ ਹੈ:

  1. ਕਾਰੋਬਾਰ ਲਈ ATO online services ਵਿੱਚ ਲੌਗ ਇਨ ਕਰਨ ਦੀ।
  2. ' Employees' ਮੀਨੂ ਰਾਹੀਂ 'Employee super account' ਦੀ ਸਕ੍ਰੀਨ 'ਤੇ ਨੈਵੀਗੇਟ ਕਰੋ ਅਤੇ ਫਾਰਮ ਖੋਲ੍ਹਣ ਲਈ 'Request' ਨੂੰ ਚੁਣੋ।
  3. ਆਪਣੇ ਕਰਮਚਾਰੀ ਦੇ ਵੇਰਵੇ ਦਰਜ ਕਰੋ, ਸਮੇਤ ਉਹਨਾਂ ਦੇ        
    • TFN ਦੇ - ਛੋਟ ਲਈ ਕੋਡ ਦਰਜ ਕੀਤਾ ਜਾ ਸਕਦਾ ਹੈ ਜਿੱਥੇ ਕੋਈ ਕਰਮਚਾਰੀ ਆਪਣਾ TFN ਪ੍ਰਦਾਨ ਨਹੀਂ ਕਰ ਸਕਦਾ ਹੈ, ਪਰ ਇਸਦੇ ਨਤੀਜੇ ਵਜੋਂ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ।
    • ਪੂਰਾ ਨਾਮ - 'ਹੋਰ ਦਿੱਤੇ ਨਾਮ' ਸਮੇਤ ਜੇ ਕੋਈ ਹੈ ਤਾਂ
    • ਜਨਮ ਤਾਰੀਖ
    • ਪਤਾ (ਰਿਹਾਇਸ਼ੀ ਜਾਂ ਡਾਕ), ਜੇਕਰ TFN ਨਹੀਂ ਦਿੱਤਾ ਗਿਆ ਹੈ।
     
  4. ਇਸ 'ਤੇ ਦਸਤਖ਼ਤ ਕਰਨ ਲਈ ਘੋਸ਼ਣਾ ਨੂੰ ਪੜ੍ਹੋ ਅਤੇ ਕਲਿੱਕ ਕਰੋ। ਵਾਧੂ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਲਈ ਤੁਸੀਂ ਹੇਠਾਂ 'ਹੋਰ ਕਰਮਚਾਰੀਆਂ ਲਈ ਬੇਨਤੀ ਕਰਨ?' ਦੇ ਇੱਕ ਬਾਕਸ 'ਤੇ ਨਿਸ਼ਾਨ ਲਗਾਉਣ ਦੇ ਯੋਗ ਹੋਵੋਗੇ।
  5. ਆਪਣੀ ਬੇਨਤੀ ਦਾਇਰ ਕਰੋ।

ਏਜੰਟਾਂ ਲਈ ਔਨਲਾਈਨ ਸੇਵਾਵਾਂ ਵਿੱਚ ਰਜਿਸਟਰਡ ਟੈਕਸ ਜਾਂ BAS ਏਜੰਟ ਵੀ ਤੁਹਾਡੇ ਲਈ ਇਸਨੂੰ ਪੂਰਾ ਕਰ ਸਕਦੇ ਹਨ।

ਸਾਡੀ ਔਨਲਾਈਨ ਪ੍ਰਣਾਲੀ ਬੇਨਤੀ ਦੇ ਜਵਾਬ ਵਿੱਚ ਸਟੈਪਲਡ ਸੁਪਰ ਫੰਡ ਨੂੰ ਪਤਾ ਕਰਨ ਅਤੇ ਵਾਪਸ ਕਰਨ ਲਈ ਕਾਨੂੰਨ ਦੇ ਅਧਾਰ 'ਤੇ ਬਣੇ ਨਿਯਮਾਂ ਦੀ ਵਰਤੋਂ ਕਰੇਗੀ। ਤੁਹਾਨੂੰ ਸਟੈਪਲਡ ਸੁਪਰ ਫੰਡ ਬੇਨਤੀ (ਆਨ-ਸਕ੍ਰੀਨ) ਦੇ ਨਤੀਜੇ ਬਾਰੇ ਮਿੰਟਾਂ ਅੰਦਰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।

ਅਸੀਂ ਤੁਹਾਡੇ ਕਰਮਚਾਰੀ ਨੂੰ ਸਟੈਪਲਡ ਸੁਪਰ ਫੰਡ ਬੇਨਤੀ ਅਤੇ ਸਾਡੇ ਦੁਆਰਾ ਪ੍ਰਦਾਨ ਕੀਤੇ ਫੰਡ ਵੇਰਵਿਆਂ ਬਾਰੇ ਸੂਚਿਤ ਕਰਾਂਗੇ। ਜੇਕਰ ਇਹ ਬੇਨਤੀ ਕਿਸੇ ਅਧਿਕਾਰਤ ਨੁਮਾਇੰਦੇ ਦੁਆਰਾ ਤੁਹਾਡੇ ਵਲੋਂਂ ਕੀਤੀ ਗਈ ਸੀ, ਤਾਂ ਅਸੀਂ ਤੁਹਾਨੂੰ ਉਸ ਬੇਨਤੀ ਦੇ ਨਤੀਜੇ ਬਾਰੇ ਸੂਚਿਤ ਕਰਾਂਗੇ।

ਅਸੀਂ ਇਹ ਯਕੀਨੀ ਬਣਾਉਣ ਲਈ ਸੇਵਾ ਦੀ ਨਿਗਰਾਨੀ ਕਰਾਂਗੇ ਕਿ ਰੁਜ਼ਗਾਰਦਾਤਾ ਇਸ ਦੀ ਸਹੀ ਵਰਤੋਂ ਕਰ ਰਹੇ ਹਨ ਅਤੇ ਸਟੈਪਲਡ ਸੁਪਰ ਫੰਡ ਵੇਰਵਿਆਂ ਲਈ ਸੱਚੀਆਂ ਬੇਨਤੀਆਂ ਕਰ ਰਹੇ ਹਨ। ਸੇਵਾ ਦੀ ਗਲਤ ਵਰਤੋਂ ਕਰਨ ਵਾਲੇ ਰੁਜ਼ਗਾਰਦਾਤਾ, ਜਿਵੇਂ ਕਿ 1 ਨਵੰਬਰ 2021 ਤੋਂ ਪਹਿਲਾਂ ਨੌਕਰੀ ਸ਼ੁਰੂ ਕਰਨ ਵਾਲੇ ਕਰਮਚਾਰੀਆਂ ਲਈ ਜਾਣਕਾਰੀ ਦੀ ਬੇਨਤੀ ਕਰਨ ਉਪਰੰਤ, ਉਹਨਾਂ ਦੀ ਪਹੁੰਚ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਜੁਰਮਾਨੇ ਤੋਂ ਬਚਣ ਲਈ, ਜੇਕਰ ਤੁਸੀਂ ਆਪਣੇ ਕਰਮਚਾਰੀ ਲਈ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕੀਤੀ ਹੈ ਅਤੇ ਅਸੀਂ ਇਹਨਾਂ ਨੂੰ ਤੁਹਾਨੂੰ ਪ੍ਰਦਾਨ ਕੀਤਾ ਹੈ ਤਾਂ ਤੁਹਾਨੂੰ ਸੁਪਰ ਗਾਰੰਟੀ ਯੋਗਦਾਨਾਂ ਦਾ ਭੁਗਤਾਨ ਲਾਜ਼ਮੀ ਕਰਨਾ ਪਵੇਗਾ ਜਦੋਂ ਤੱਕ ਕਿ ਉਸ ਕਰਮਚਾਰੀ ਨੇ ਬਾਅਦ ਵਿੱਚ ਤੁਹਾਨੂੰ ਸੁਪਰ ਫੰਡ ਦੀ ਚੋਣ ਪ੍ਰਦਾਨ ਨਹੀਂ ਕਰ ਦਿੱਤੀ ਹੈ।

ਔਨਲਾਈਨ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ

ਜੇਕਰ ਤੁਸੀਂ ਔਨਲਾਈਨ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹੋ, ਤਾਂ ਸਟੈਪਲਡ ਸੁਪਰ ਫੰਡ ਦੇ ਵੇਰਵਿਆਂ ਦੀ ਬੇਨਤੀ ਕਰਨ ਲਈ ਸਾਡੇ ਨਾਲ 13 10 20 'ਤੇ (ਜਾਂ +61 2 6216 1111 ਵਿਦੇਸ਼ ਤੋਂ ਫ਼ੋਨ ਕਰਨ ਵਾਲਿਆਂ ਲਈ)'ਤੇ ਸੰਪਰਕ ਕਰੋ।

ਫ਼ੋਨ 'ਤੇ ਜਾਣਕਾਰੀ ਪ੍ਰਦਾਨ ਕਰਨ ਤੋਂ ਪਹਿਲਾਂ, ਸਾਡੇ ਲਈ ਬੇਨਤੀ ਕਰਨ ਵਾਲੇ ਵਿਅਕਤੀ ਦੀ ਪਛਾਣ ਸਥਾਪਤ ਕਰਨੀ ਲਾਜ਼ਮੀ ਹੈ। ਜੇਕਰ ਤੁਹਾਡੇ ਕੋਲ Online Services for Business ਤੱਕ ਪਹੁੰਚ ਨਹੀਂ ਹੈ, ਤਾਂ ਤੁਹਾਨੂੰ ਉਹਨਾਂ ਵਲੋਂ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਦਾ ਅਧਿਕਾਰ ਦੇਣ ਲਈ ਤੁਹਾਡੇ ਕਾਰੋਬਾਰ ਦੇ ਮੁੱਢਲੇ ਸੰਪਰਕ ਵਿਅਕਤੀ ਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।

ਵੱਧ ਗਿਣਤੀ ਵਿੱਚ ਬੇਨਤੀ ਕਰਨਾ

ਵੱਧ ਗਿਣਤੀ ਬੇਨਤੀ ਫਾਰਮ ਭਰਿਆ ਜਾ ਸਕਦਾ ਹੈ ਜੇਕਰ ਤੁਹਾਨੂੰ ਇੱਕ ਵਾਰ ਵਿੱਚ 100 ਤੋਂ ਵੱਧ ਨਵੇਂ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਹੈ। ਵੱਧ ਗਿਣਤੀ (ਬਲਕ) ਬੇਨਤੀਆਂ ਲਈ ਸੇਵਾ ਦਾ ਮਿਆਰ ਪੰਜ ਵਪਾਰਕ ਦਿਨਾਂ ਤੱਕ ਦਾ ਹੋਵੇਗਾ।

ਇਸ ਤੋਂ ਪਹਿਲਾਂ ਕਿ ਤੁਸੀਂ ਬੇਨਤੀ ਜਮ੍ਹਾ ਕਰ ਸਕੋ, ਤੁਹਾਡਾ ਹਰੇਕ ਨਵੇਂ ਕਰਮਚਾਰੀ ਨਾਲ ਰੁਜ਼ਗਾਰ ਸੰਬੰਧ ਲਿੰਕ ਹੋਣਾ ਚਾਹੀਦਾ ਹੈ। ਫਿਰ ਤੁਸੀਂ ਬਲਕ (ਵੱਧ ਗਿਣਤੀ) ਬੇਨਤੀ ਫਾਰਮ ਦੀ ਵਰਤੋਂ ਕਰਕੇ ਆਪਣੇ ਕਰਮਚਾਰੀ ਦੇ ਸਟੈਪਲਡ ਸੁਪਰ ਫੰਡ ਦੀ ਬੇਨਤੀ ਕਰਨ ਦੇ ਯੋਗ ਹੋਵੋਗੇ।

ਤੁਸੀਂ }Stapled super fund bulk request (XLSX, 352KB) This link will download a file ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਲੋੜੀਂਦੀ ਜਾਣਕਾਰੀ ਨੂੰ ਉਸ ਫਾਰਮ ਦੇ ਵਿੱਚ ਭਰ ਸਕਦੇ ਹੋ।

ਇੱਕ ਵਾਰ ਫਾਈਲ ਪੂਰੀ ਹੋਣ ਤੋਂ ਬਾਅਦ, ਤੁਸੀਂ ਜਾਂ ਤੁਹਾਡਾ ਅਧਿਕਾਰਤ ਨੁਮਾਇੰਦਾ, ਇਸਨੂੰ ਸੁਰੱਖਿਅਤ ਮੇਲ ਫੰਕਸ਼ਨ ਦੁਆਰਾ ATO online services ਦੀ ਵਰਤੋਂ ਕਰਕੇ ਜਮ੍ਹਾਂ ਕਰ ਸਕਦੇ ਹੋ।

ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ:

  • ਪ੍ਰਤੀ ਬੇਨਤੀ ਕੇਵਲ ਇੱਕ ਫਾਰਮ ਹੀ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ
  • ਜੇਕਰ ਤੁਸੀਂ ਕਿਸੇ ਵੱਡੇ ਗਰੁੱਪ ਦੇ ਮੈਂਬਰ ਹੋ, ਤਾਂ ਹਰੇਕ ਇਕਾਈ ਨੂੰ ਆਪਣੇ ਫਾਰਮ ਵੱਖਰੇ ਤੌਰ 'ਤੇ ਜਮ੍ਹਾਂ ਕਰਾਉਣੇ ਚਾਹੀਦੇ ਹਨ
  • ਸਿਰਫ਼ ਇੱਕ ਅਧਿਕਾਰਤ ਵਿਅਕਤੀ ਹੀ ਬੇਨਤੀ ਦਰਜ ਕਰ ਸਕਦਾ ਹੈ।

ਇੱਕ ਵਾਰ ਫਾਈਲ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਨੂੰ ਔਨਲਾਈਨ ਸੇਵਾਵਾਂ ਦੇ ਅੰਦਰ ਸੁਰੱਖਿਅਤ ਮੇਲ ਫੰਕਸ਼ਨ ਦੁਆਰਾ ਇਸਦਾ ਜਵਾਬ ਪ੍ਰਾਪਤ ਹੋਵੇਗਾ। ਇਹ ਜਵਾਬ ਸੰਦੇਸ਼ ਵਿੱਚ ਹਰੇਕ ਕਰਮਚਾਰੀ ਲਈ ਸਟੈਪਲਡ ਸੁਪਰ ਫੰਡ ਬੇਨਤੀ ਦੇ ਨਤੀਜਿਆਂ ਦੇ ਨਾਲ ਸਾਡੇ ਕੋਲ ਜਮ੍ਹਾਂ ਕੀਤੀ ਗਈ ਫਾਈਲ ਵੀ ਸ਼ਾਮਲ ਹੋਵੇਗੀ।

ਉਦੋਂ ਕੀ ਹੁੰਦਾ ਹੈ ਜੇ ਤੁਸੀਂ ਕੋਈ ਬੇਨਤੀ ਨਹੀਂ ਕੀਤੀ ਜਦੋਂ ਕਿ ਤੁਹਾਨੂੰ ਕਰਨੀ ਚਾਹੀਦੀ ਸੀ

ਅਸੀਂ ਪਹਿਲੀ ਵਾਰ ਅਜਿਹੀ ਸਥਿਤੀ ਵਿੱਚ ਰੁਜ਼ਗਾਰਦਾਤਾਵਾਂ ਦੀ ਮੱਦਦ ਅਤੇ ਸਮਰਥਨ ਕਰਾਂਗੇ ਕਿਉਂਕਿ ਇਹ ਤਬਦੀਲੀ ਅਜੇ ਸ਼ੁਰੂ ਕੀਤੀ ਗਈ ਹੈ।

ਜੇਕਰ ਤੁਸੀਂ ਸਟੈਪਲਡ ਸੁਪਰ ਫੰਡ ਲਈ ਬੇਨਤੀ ਕੀਤੇ ਬਿਨਾਂ ਆਪਣੇ ਡਿਫੌਲਟ ਫੰਡ ਵਿੱਚ ਯੋਗਦਾਨ ਪਾਉਂਦੇ ਹੋ ਤਾਂ ਤੁਹਾਨੂੰ choice shortfall penalty (ਚੋਣ ਵਿੱਚ ਕਮੀ ਕਰਨ ਦਾ ਜੁਰਮਾਨਾ) (ਜੋ ਕਿ ਵਾਧੂ ਸੁਪਰ ਗਾਰੰਟੀ ਕੀਮਤ ਹੈ) ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਤੁਹਾਨੂੰ ਤੁਰੰਤ ਆਪਣੇ ਕਰਮਚਾਰੀ ਲਈ ਸਟੈਪਲਡ ਸੁਪਰ ਫੰਡ ਦੀ ਬੇਨਤੀ ਕਰਨੀ ਚਾਹੀਦੀ ਹੈ ਅਤੇ ਉਸ ਫੰਡ ਵਿੱਚ ਯੋਗਦਾਨ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ ਜੋ ਤੁਹਾਡੀ ਬੇਨਤੀ ਦੇ ਜਵਾਬ ਵਿੱਚ ਵਾਪਸ ਕੀਤਾ ਜਾਂਦਾ ਹੈ।

choice shortfall penalty (ਚੋਣ ਵਿੱਚ ਕਮੀ ਕਰਨ ਦੇ ਜੁਰਮਾਨੇ) ਤੋਂ ਬਚਣ ਲਈ, ਯਕੀਨੀ ਬਣਾਓ:

  • ਤੁਸੀਂ ਜਿੰਨੀ ਜਲਦੀ ਹੋ ਸਕੇ ਆਪਣੇ ਕਰਮਚਾਰੀ ਲਈ ਸਟੈਪਲਡ ਸੁਪਰ ਫੰਡ ਵੇਰਵਿਆਂ ਦੀ ਬੇਨਤੀ ਕਰੋ ਜੇਕਰ ਉਹਨਾਂ ਨੇ ਤੁਹਾਨੂੰ ਫੰਡ ਦੀ ਆਪਣੀ ਪਸੰਦ ਨਹੀਂ ਦਿੱਤੀ ਹੈ।
  • ਤੁਸੀਂ ਕਰਮਚਾਰੀ ਦੇ ਪੂਰੇ ਸੁਪਰ ਗਾਰੰਟੀ ਯੋਗਦਾਨ ਦਾ ਭੁਗਤਾਨ ਸਟੈਪਲਡ ਸੁਪਰ ਫੰਡ ਵਿੱਚ ਕਰਦੇ ਹੋ ਜੋ ਅਸੀਂ ਤੁਹਾਨੂੰ ਬੇਨਤੀ ਵਿੱਚ ਵਾਪਸ ਕਰਦੇ ਹਾਂ।
  • ਤਿਮਾਹੀ ਬਕਾਇਆ ਮਿਤੀ ਤੱਕ ਸਟੈਪਲਡ ਸੁਪਰ ਫੰਡ ਵਿੱਚ ਯੋਗਦਾਨ ਦਾ ਭੁਗਤਾਨ ਕਰੋ।

QC67589