ਕੱਪੜੇ ਅਤੇ ਧੁਆਈ

Last updated 1 May 2019

ਵੱਖਰੀਆਂ ਕਾਪੀਆਂ ਡਾਊਨਲੋਡ ਕਰਨ ਲਈ ਹੇਠ ਲਿਖੇ ਸਿੱਧੇ ਲਿੰਕ ਵਰਤੋ: ਕੱਪੜੇ ਅਤੇ ਧੁਆਈ (PDF, 201KB)This link will download a file

ਕੱਪੜੇ ਅਤੇ ਧੁਆਈ

ਟੈਕਸ ਸਮੇਂ ਤੁਸੀਂ ਕੀ ਕਲੇਮ ਕਰ ਸਕਦੇ ਹੋ ਬਾਰੇ ਸਿੱਖਣਾ ਫਾਇਦਾ ਦਿੰਦਾ ਹੈ

ਤੁਸੀਂ ਇਹਨਾਂ ਨੂੰ ਖਰੀਦਣ ਅਤੇ ਸਾਫ ਕਰਨ ਦੀ ਲਾਗਤ ਦੀ ਕਟੌਤੀ ਕਲੇਮ ਕਰ ਸਕਦੇ ਹੋ: ਕਿੱਤੇ ਨਾਲ ਸਬੰਧਿਤ ਕੱਪੜੇ, ਸੁਰੱਖਿਆ ਵਾਲੇ ਕੱਪੜੇ ਅਤੇ ਵੱਖਰੀਆਂ, ਵਿਲੱਖਣ ਵਰਦੀਆਂ।

  • ਕਿੱਤੇ ਨਾਲ ਸਬੰਧਿਤ ਖਾਸ ਕੱਪੜਿਆਂ ਲਈ ਕਟੌਤੀ ਤੁਸੀਂ ਕਲੇਮ ਕਰ ਸਕਦੇ ਹੋ। ਇਸ ਦਾ ਅਰਥ ਹੈ ਕਿ ਇਹ ਤੁਹਾਡੇ ਕਿੱਤੇ ਲਈ ਖਾਸ ਹੈ, ਰੋਜ਼ਾਨਾ ਪਾਉਣ ਵਾਲੇ ਨਹੀਂ ਹਨ ਅਤੇ ਜਨਤਾ ਵੱਲੋਂ ਤੁਹਾਡੇ ਕਿੱਤੇ ਨੂੰ ਬੜੀ ਸੌਖੀ ਤਰ੍ਹਾਂ ਨਾਲ ਪਛਾਨਣ ਵਿੱਚ ਮਦਦ ਕਰਦੇ ਹਨ।

ਇਕ ਉਦਾਹਰਣ ਸ਼ੈਫ ਵੱਲੋਂ ਪਹਿਨੀਆਂ ਜਾਂਦੀਆਂ ਚੈਕ ਵਾਲੀਆਂ ਪੈਂਟਾਂ ਹਨ।

  • ਆਪਣੀ ਆਮਦਨ ਕਮਾਉਣ ਸਮੇਂ ਜੋ ਗਤੀਵਿਧੀਆਂ ਤੁਸੀਂ ਕਰਦੇ ਹੋ ਉਸ ਵੇਲੇ ਜਿਹੜੇ ਸੁਰੱਖਿਅਤ ਕੱਪੜੇ ਅਤੇ ਬੂਟ ਜੋ ਤੁਸੀਂ ਆਪਣੇ ਆਪ ਨੂੰ ਬਿਮਾਰ ਜਾਂ ਜ਼ਖਮੀ ਹੋਣ ਤੋਂ ਬਚਣ ਲਈ ਪਾਉਂਦੇ ਹੋ, ਉਹਨਾਂ ਦੀ ਕਟੌਤੀ ਕਲੇਮ ਕੀਤੀ ਜਾ ਸਕਦੀ ਹੈ। ਕੱਪੜਿਆਂ ਨੂੰ ਉਸ ਖ਼ਤਰੇ ਤੋਂ ਕਾਫੀ ਹੱਦ ਤੱਕ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।ਉਦਾਹਰਣਾਂ ਵਿੱਚ ਸ਼ਾਮਲ ਹਨ:
    • ਅੱਗ-ਰੋਧਕ ਅਤੇ ਸੂਰਜ ਤੋਂ ਬਚਣ ਵਾਲੇ ਕੱਪੜੇ
    • ਦੂਰੋਂ ਵਿਖਾਈ ਦੇਣ ਵਾਲੀਆਂ ਵਾਸਕਟਾਂ
    • ਨਰਸਾਂ ਦੇ ਨਾ ਤਿਲਕਣ ਵਾਲੇ ਜੁੱਤੇ
    • ਸਟੀਲ ਦੀ ਟੋਪੀ ਵਾਲੇ ਬੂਟ
    • ਉਪਰਲੀਆਂ ਪੋਸ਼ਾਕਾਂ, ਢਿੱਲੀਆਂ ਕਮੀਜ਼ਾਂ ਅਤੇ ਐਪਰਨ ਜੋ ਤੁਸੀਂ ਆਪਣੇ ਸਾਧਾਰਣ ਕੱਪੜਿਆਂ ਨੂੰ ਗੰਦੇ ਜਾਂ ਖਰਾਬ ਹੋਣ ਤੋਂ ਬਚਾਉਣ ਲਈ ਪਾਉਂਦੇ ਹੋ।
     
  • ਤੁਸੀਂ ਲਾਜ਼ਮੀ ਜਾਂ ਗੈਰ ਲਾਜ਼ਮੀ ਵਰਦੀ ਲਈ ਕਟੌਤੀ ਕਲੇਮ ਕਰ ਸਕਦੇ ਹੋ ਜੋ ਤੁਹਾਡੇ ਕੰਮ ਕਰਨ ਵਾਲੀ ਸੰਸਥਾ ਲਈ ਵੱਖਰੀ ਤੇ ਵਿਲੱਖਣ ਹੈ।. ਕੱਪੜੇ ਹਨ:
    • ਵੱਖਰੇ ਜੇਕਰ ਇਹ ਸਿਰਫ ਰੋਜ਼ਗਾਰਦਾਤੇ ਲਈ ਡਿਜ਼ਾਈਨ ਕੀਤੇ ਤੇ ਬਣਾਏ ਗਏ ਹਨ
    • ਵਿਲੱਖਣ ਜੇਕਰ ਰੋਜ਼ਗਾਰਦਾਤੇ ਦਾ ਚਿੰਨ੍ਹ ਪੱਕੇ ਤੌਰ ਤੇ ਨਾਲ ਲੱਗਾ ਹੈ ਅਤੇ ਇਹ ਕੱਪੜੇ ਜਨਤਾ ਵਾਸਤੇ ਉਪਲਬਧ ਨਹੀਂ ਹਨ।
     
  • ਤੁਸੀਂ ਉਹਨਾਂ ਕੱਪੜਿਆਂ ਨੂੰ ਖਰੀਦਣ ਜਾਂ ਸਾਫ ਕਰਨ ਦੀ ਲਾਗਤ ਕਲੇਮ ਨਹੀਂ ਕਰ ਸਕਦੇ ਜੋ ਤੁਸੀਂ ਕੰਮ ਉਪਰ ਪਾਉਣ ਲਈ ਖਰੀਦੇ ਹਨ ਪਰ ਤੁਹਾਡੇ ਕਿੱਤੇ ਲਈ ਖਾਸ ਨਹੀਂ ਹਨ, ਜਿਵੇਂ ਕਿ ਕਾਲੀਆਂ ਪੈਂਟਾਂ ਅਤੇ ਚਿੱਟੀ ਕਮੀਜ਼, ਜਾਂ ਸੂਟ, ਭਾਂਵੇਂ ਕਿ ਤੁਹਾਡਾ ਰੋਜ਼ਗਾਰਦਾਤਾ ਕਹਿੰਦਾ ਹੈ ਕਿ ਇਹ ਲਾਜ਼ਮੀ ਹੈ।

ਇਹ ਚੀਜ਼ਾਂ ਰਿਵਾਇਤੀ ਹਨ, ਆਮ ਤੌਰ ਤੇ ਕਿਸੇ ਖਾਸ ਕਿਸਮਾਂ ਦੀਆਂ ਨਹੀਂ ਹਨ ਅਤੇ ਏਨੀਆਂ ਵਿਲੱਖਣ ਨਹੀਂ ਹਨ ਜਾਂ ਤੁਹਾਡੇ ਰੋਜ਼ਗਾਰਦਾਤੇ ਲਈ ਕਾਫੀ ਵੱਖਰੀਆਂ ਨਹੀਂ ਹਨ।

  • ਤੁਸੀਂ ਆਮ ਕੱਪੜਿਆਂ (ਜਿਵੇਂ ਜੀਨਾਂ, ਡਰਿੱਲ ਕਮੀਜ਼ਾਂ, ਨਿੱਕਰਾਂ, ਪੈਂਟਾਂ, ਜੁਰਾਬਾਂ ਜਾਂ ਬੰਦ ਜੁੱਤੇ) ਦੀ ਕਟੌਤੀ ਕਲੇਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਵਿਚ ਤੁਹਾਡੇ ਕੰਮ ਦੇ ਖ਼ਤਰਿਆਂ ਲਈ ਡਿਜ਼ਾਈਨ ਕੀਤੇ ਸੁਰੱਖਿਆ ਗੁਣਾਂ ਦੀ ਘਾਟ ਹੈ।

ਲਾਜ਼ਮੀ ਕੰਮ ਵਾਲੀ ਵਰਦੀ ਉਹ ਕੱਪੜੇ ਹਨ ਜੋ ਤੁਹਾਨੂੰ ਇਕ ਸੰਸਥਾ ਦੇ ਕਰਮਚਾਰੀ ਵਜੋਂ ਪਛਾਣ ਕਰਵਾਉਂਦੇ ਹਨ, ਇਸ ਦੇ ਨਾਲ ਸੰਸਥਾ ਦੀ ਨੀਤੀ ਲਾਗੂ ਕਰਵਾਉਂਦੀ ਹੈ ਜੋ ਤੁਹਾਨੂੰ ਕੰਮ ਤੇ ਹੁੰਦੇ ਸਮੇਂ ਹਰ ਵੇਲੇ ਇਸ ਵਰਦੀ ਦਾ ਪਾਉਣਾ ਲਾਜ਼ਮੀ ਬਣਾਉਂਦੀ ਹੈ।

  • ਤੁਸੀਂ ਜੁੱਤਿਆਂ, ਜੁਰਾਬਾਂ ਅਤੇ ਲੱਤਾਂ ਨਾਲ ਜੁੜੀਆਂ ਪਜਾਮੀਆਂ ਨੂੰ ਉਥੇ ਕਲੇਮ ਕਰ ਸਕਦੇ ਹੋ,ਜਿੱਥੇ ਇਹ ਵਿਲੱਖਣ ਲਾਜ਼ਮੀ ਵਰਦੀ ਦਾ ਜ਼ਰੂਰੀ ਹਿੱਸਾ ਹਨ, ਅਤੇ ਜਿੱਥੇ ਇਹਨਾਂ ਦੇ ਲੱਛਣ (ਰੰਗ, ਸ਼ੈਲੀ ਤੇ ਕਿਸਮ) ਤੁਹਾਡੇ ਰੋਜ਼ਗਾਰਦਾਤੇ ਦੀ ਵਰਦੀ ਨੀਤੀ ਵਿੱਚ ਅੰਕਿਤ ਹਨ।
  • ਤੁਸੀਂ ਵਿਲੱਖਣ ਕੱਪੜੇ ਦੀ ਇਕ ਚੀਜ਼ ਦੀ ਕਟੌਤੀ ਕਲੇਮ ਕਰ ਸਕਦੇ ਹੋ, ਜਿਵੇਂ ਕਿ ਸਵੈਟਰ, ਜੋ ਕਿ ਤੁਹਾਡੇ ਲਈ ਕੰਮ ਉਪਰ ਪਾਉਣਾ ਲਾਜ਼ਮੀ ਹੈ।
  • ਅਣ-ਲਾਜ਼ਮੀ ਵਰਦੀ ਉਹ ਕੱਪੜੇ ਅਤੇ ਸਹਿਯੋਗੀ ਚੀਜ਼ਾਂ ਹਨ (ਸੁਰੱਖਿਆ ਜਾਂ ਖਾਸ ਕਿੱਤੇ ਲਈ ਨਹੀਂ) ਜੋ:
    • ਖਾਸ ਰੋਜ਼ਗਾਰਦਾਤੇ, ਉਤਪਾਦ ਜਾਂ ਸੇਵਾ ਦੀ ਵਿਲੱਖਣ ਪਛਾਣ ਕਰਵਾਉਂਦੀ ਹੈ
    • ਕਰਮਚਾਰੀਆਂ ਲਈ ਕੰਮ ਉਪਰ ਪਾ ਕੇ ਆਉਣਾ ਲਾਜ਼ਮੀ ਨਹੀਂ ਹੈ।
     
  • ਅਣ-ਲਾਜ਼ਮੀ ਕੰਮ ਵਾਲੀ ਵਰਦੀ ਉਪਰ ਆਈ ਲਾਗਤ ਨੂੰ ਤੁਸੀਂ ਸਿਰਫ ਉਦੋਂ ਕਲੇਮ ਕਰ ਸਕਦੇ ਹੋ ਜੇਕਰ ਤੁਹਾਡੇ ਰੋਜ਼ਗਾਰਦਾਤੇ ਨੇ ਡਿਜ਼ਾਈਨ AusIndustry ਨਾਲ ਰਜਿਸਟਰ ਕੀਤਾ ਹੋਇਆ ਹੈ।
  • ਜੁੱਤੇ, ਜੁਰਾਬਾਂ ਅਤੇ ਲੱਤਾਂ ਨਾਲ ਜੁੜੀਆਂ ਪਜਾਮੀਆਂ ਕੰਮ ਵਾਲੀ ਅਣ-ਲਾਜ਼ਮੀ ਵਰਦੀ ਦਾ ਜ਼ਰੂਰੀ ਹਿੱਸਾ ਕਦੇ ਵੀ ਨਹੀਂ ਹੋ ਸਕਦੀਆਂ ਹਨ।
  • ਤੁਸੀਂ ਅਣ-ਲਾਜ਼ਮੀ ਵਰਦੀ ਦੀ ਇਕ ਚੀਜ਼ ਦੀ ਕਟੌਤੀ ਕਲੇਮ ਨਹੀਂ ਕਰ ਸਕਦੇ, ਜਿਵੇਂ ਕਿ ਸਵੈਟਰ।

ਰਿਕਾਰਡ

ਤੁਹਾਡੇ ਕੋਲ ਧੁਆਈ ਦੇ ਖਰਚਿਆਂ ਦੇ ਲਿਖਤੀ ਸਬੂਤ ਜ਼ਰੂਰ ਹੋਣੇ ਚਾਹੀਦੇ ਹਨ, ਜਿਵੇਂ ਕਿ ਡਾਇਰੀ ਵਿੱਚ ਇੰਦਰਾਜ਼ (ਘੱਟੋ ਘੱਟ ਇਕ ਮਹੀਨੇ ਦੇ ਸਮੇਂ ਦੀ ਨੁਮਾਇੰਦਗੀ ਕਰਦੇ ਰੱਖਣੇ ਪੈਣਗੇ) ਅਤੇ ਰਸੀਦਾਂ, ਜੇ ਹੇਠ ਲਿਖੇ ਦੋਵੇਂ ਲਾਗੂ ਹੁੰਦੇ ਹਨ:

  • ਤੁਹਾਡੇ ਕਲੇਮ ਦੀ ਰਾਸ਼ੀ 150 ਡਾਲਰ ਤੋਂ ਜ਼ਿਆਦਾ ਹੈ।
  • ਤੁਹਾਡਾ ਕੰਮ ਨਾਲ ਸਬੰਧਿਤ ਖਰਚਿਆਂ ਦਾ ਕੁਲ ਕਲੇਮ 300 ਡਾਲਰ ਤੋਂ ਵੱਧ ਹੈ।

ਜੇ ਤੁਹਾਨੂੰ ਆਪਣੇ ਧੁਆਈ ਦੇ ਖਰਚਿਆਂ ਦਾ ਲਿਖਤੀ ਸਬੂਤ ਦੇਣ ਦੀ ਲੋੜ ਨਹੀਂ ਹੈ, ਆਪਣੇ ਕਲੇਮ ਦਾ ਹਿਸਾਬ ਲਗਾਉਣ ਲਈ ਤੁਸੀਂ ਉਚਿੱਤ ਆਧਾਰ ਵਰਤ ਸਕਦੇ ਹੋ। ਜੇ ਤੁਸੀਂ ਆਪਣੇ ਕੱਪੜੇ ਆਪ ਧੋਂਦੇ, ਸੁਕਾਉਂਦੇ ਤੇ ਇਸਤਰੀ ਕਰਦੇ ਹੋ, ਅਸੀਂ ਇਸ ਨੂੰ ਤੁਹਾਡੀ ਧੁਆਈ ਦੇ (ਧੋਣਾ, ਸੁਕਾਉਣਾ ਤੇ ਇਸਤਰੀ ਕਰਨਾ) ਕਲੇਮ ਨੂੰ ਉਚਿੱਤ ਆਧਾਰ ਮੰਨਦੇ ਹਾਂ:

  • 1 ਡਾਲਰ ਪ੍ਰਤੀ ਲੋਡ ਜੇਕਰ ਹਰ ਲੋਡ ਵਿੱਚ ਸਿਰਫ ਤੁਹਾਡੇ ਕੰਮ ਨਾਲ ਸਬੰਧਿਤ ਕੱਪੜੇ ਹਨ
  • 50 ਸੈਂਟ ਪ੍ਰਤੀ ਲੋਡ ਜੇਕਰ ਤੁਸੀਂ ਲੋਡ ਵਿੱਚ ਹੋਰ ਵੀ ਕੱਪੜੇ ਸ਼ਾਮਲ ਹਨ

ਭੱਤੇ

ਜੇਕਰ ਤੁਸੀਂ ਆਪਣੇ ਰੋਜ਼ਗਾਰਦਾਤੇ ਪਾਸੋਂ ਧੁਆਈ ਦੇ ਖਰਚਿਆਂ ਵਾਸਤੇ ਭੱਤਾ ਪ੍ਰਾਪਤ ਕਰਦੇ ਹੋ:

  • ਤੁਸੀਂ ਸਿਰਫ ਉਨ੍ਹੀਂ ਹੀ ਕਟੌਤੀ ਕਲੇਮ ਕਰ ਸਕਦੇ ਹੋ ਜਿੰਨ੍ਹੀ ਰਾਸ਼ੀ ਤੁਸੀਂ ਅਸਲ ਵਿੱਚ ਖਰਚ ਕੀਤੀ ਹੈ, ਨਾ ਕਿ ਤੁਹਾਡੇ ਭੱਤੇ ਦੀ ਰਾਸ਼ੀ
  • ਭੱਤਾ ਮੁਲਾਂਕਣਯੋਗ ਆਮਦਨ ਹੈ, ਜਿਸ ਨੂੰ ਤੁਸੀਂ ਆਪਣੀ ਟੈਕਸ ਰਿਟਰਨ ਵਿੱਚ ਜ਼ਰੂਰ ਸ਼ਾਮਲ ਕਰੋ।

ਜ਼ਿਆਦਾ ਜਾਣਕਾਰੀ ਲਈ, ਆਪਣੇ ਟੈਕਸ ਦਲਾਲ ਨਾਲ ਗੱਲ ਕਰੋ ਜਾਂ ato.gov.au/clothingandlaundry ਉਪਰ ਜਾਓ

QC58727